गौरां दा देखो लाड़ा

राजे हिमाचल पारवती दा जदो सी व्याह रचाया
पार्वती दे बूहे अगे शिव ने नाद वजाया,
गोरा दा देखो लाडा चड बैल ते आया

केह्ड आये जावी केहड़ आये लाडा,.
सारियां ने ढोल वांगु टीड लम्काये ने
मडीयाँ दे भुत वी बराती बन आये ने
गोरा वेख खड़ी खलोती शंकर हीरा गोरा नु
नारद मुनि विचोला बन के कैसा योग मिलाया
गोरा दा देखो लाडा चड बैल ते आया
पार्वती दे बूहे अगे........  

बाटे ते बाटा भोला भंग दा चडावे,
देखो इस बाबे ने पखंड की मचाया ऐ,
एह भंगा दियां भोरियां वी नाल लाया ऐ,
नाग गले विच पेल रहे गोद च बिछु खेल रहे
वजन तुतियां नाल नगाड़े जाविया रंग जमाया
गोरा दा देखो लाडा चढ़ बैल ते आया
पारवती दे बूहे अगे....

आवो नी सहिओ चल गोरा नु कहिये
गोरा अड़ीये ने तेरा होया मंदा हाल नी
राजे दा ज्वाई सहनु जापदा कंगाल नी,
काल कोल्टा मोटा छोटा कश विच कुण्डी हथ विच सोटा,
भंग धतुरा  पीवे गांजा जावी रगडा लौंडे जान
किवे  निमाना उमा पती दी कोई न जाने माया
गोरा दा देखो लाडा चड बैल ते आया
पार्वती दे बूहे अगे........

ਰਾਜੇ ਹਿਮਾਚਲ, ਪਾਰਵਤੀ ਦਾ, ਜਦੋਂ ਸੀ ਵਿਆਹ ਰਚਾਇਆ ll,
ਪਾਰਵਤੀ ਦੇ, ਬੂਹੇ ਅੱਗੇ, ਸ਼ਿਵ ਨੇ ਨਾਦ ਵਜਾਇਆ,
ਗੌਰਾਂ ਦਾ, ਦੇਖੋ ਲਾੜਾ, "ਚੜ੍ਹ ਬੈਲ ਤੇ ਆਇਆ" l

*ਕੇਹੜ ਆਏ ਜਾਂਞੀ, ਕੇਹੜ ਆਏ ਲਾੜ੍ਹਾ* ll  
ਸਾਰਿਆਂ ਨੇ ਢੋਲ ਵਾਂਗੂ, ਢਿੱਡ ਲਮਕਾਏ ਨੇ l
ਮੜ੍ਹੀਆਂ ਦੇ ਭੂਤ ਵੀ, ਬਰਾਤੀ ਬਣ ਆਏ ਨੇ l
ਗੌਰਾਂ ਵੇਖੇ, ਖੜੀ ਖਲੋਤੀ, ਸ਼ੰਕਰ ਹੀਰਾ, ਗੌਰਾਂ ਨੂੰ,
ਨਾਰਦ ਮੁਨੀ, ਵਿਚੋਲਾ ਬਣ ਕੇ, ਕੈਸਾ ਯੋਗ ਮਿਲਾਇਆ,
ਗੌਰਾਂ ਦਾ, ਦੇਖੋ ਲਾੜਾ, "ਚੜ੍ਹ ਬੈਲ ਤੇ ਆਇਆ",,,
ਪਾਰਵਤੀ ਦੇ lll ਬੂਹੇ ਅੱਗੇ,,,,,,,,,,,,,,,,,,,,,,

*ਬਾਟੇ ਤੇ ਬਾਟਾ, ਭੋਲਾ ਭੰਗ ਦਾ ਚੜ੍ਹਾਵੇ* ll
ਦੇਖੋ ਇਸ ਬਾਬੇ ਨੇ, ਪਖੰਡ ਕੀ ਮਚਾਇਆ ਏ l
ਏਹ ਭੰਗਾਂ ਦੀਆਂ ਬੋਰੀਆਂ ਵੀ, ਨਾਲ ਲਿਆਇਆ ਏ l
ਨਾਗ਼ ਗਲ਼ੇ ਵਿੱਚ, ਪੇਲ ਰਹੇ, ਗੋਦ 'ਚ ਬਿੱਛੂ, ਖੇਲ ਰਹੇ,
ਵੱਜਣ ਤੂਤੀਆਂ, ਨਾਲ ਨਗਾੜੇ, ਜਾਂਞੀਆਂ ਰੰਗ ਜਮਾਇਆ,
ਗੌਰਾਂ ਦਾ, ਦੇਖੋ ਲਾੜਾ, "ਚੜ੍ਹ ਬੈਲ ਤੇ ਆਇਆ",,,
ਪਾਰਵਤੀ ਦੇ lll ਬੂਹੇ ਅੱਗੇ,,,,,,,,,,,,,,,,,,,,,,

*ਆਵੋ ਨੀ ਸਹੀਓ, ਚੱਲ ਗੌਰਾਂ ਨੂੰ ਕਹੀਏ* ll
ਗੌਰਾਂ ਅੜ੍ਹੀਏ ਨੇ ਤੇਰਾ, ਹੋਇਆ ਮੰਦਾ ਹਾਲ ਨੀ l
ਰਾਜੇ ਦਾ ਜਵਾਈ ਸਾਨੂੰ, ਜਾਪਦਾ ਕੰਗਾਲ ਨੀ l
ਕਾਲ ਕਲੋਟਾ, ਮੋਟਾ ਛੋਟਾ, ਕੱਛ ਵਿੱਚ ਕੂੰਡੀ, ਹੱਥ ਵਿੱਚ ਸੋਟਾ,
ਭੰਗ ਧਤੂਰਾ, ਪੀਵੇ ਗਾਂਜਾ, ਜਾਂਞੀ ਰਗੜਾ, ਲਾਉਂਦੇ ਜਾਣ,
ਕਵ੍ਹੇ ਨਿਮਾਣਾ, ਉਮਾ ਪਤੀ ਦੀ, ਕੋਈ ਨਾ ਜਾਣੇ ਮਾਇਆ,
ਗੌਰਾਂ ਦਾ, ਦੇਖੋ ਲਾੜਾ, "ਚੜ੍ਹ ਬੈਲ ਤੇ ਆਇਆ",,,
ਪਾਰਵਤੀ ਦੇ lll ਬੂਹੇ ਅੱਗੇ,,,,,,,,,,,,,,,,,,,,,,
ਹਰੀ ਓਮ ਨਮੋ ਸਿਵਾਏ xll,,, ਧੁਨ
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (456 downloads)