नाम जप लै

ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ,
ਔਖ਼ੇ ਵੇਲੇ ਕੰਮ ਆਊਗਾ ll
ਮਾਲਾ ਨਾਮ ਵਾਲੀ, ਸੱਚੇ ਦਿਲੋਂ ਫੇਰੀਏ,
ਔਖ਼ੇ ਵੇਲੇ ਕੰਮ ਆਊਗਾ
*ਔਖ਼ੇ ਵੇਲੇ ਜੀ, ਕੰਮ ਆਊਗਾ l
ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ,
ਔਖ਼ੇ ਵੇਲੇ ਕੰਮ ਆਊਗਾ ll

ਹਿਰਦੇ ਵਸਾ ਲੈ ਸੁਣ, ਸੱਚੀ ਸੁੱਚੀ ਬਾਣੀ ਨੂੰ l
ਨਾਮ ਜਪ ਕਰ ਲੈ, ਸਫ਼ਲ ਜਿੰਦਗਾਨੀ ਨੂੰ ll
*ਲੇਖਾਂ ਕਰਮਾਂ ਦਾ, ਜੱਗ ਤੋਂ ਨਬੇੜੀਏ,
ਔਖ਼ੇ ਵੇਲੇ ਕੰਮ ਆਊਗਾ,,,
ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਮਾੜੇ ਕੰਮ ਛੱਡੀਏ ਤੇ, ਨੇਕੀਆਂ ਹੀ ਕਰੀਏ l
ਮੌਤ ਯਾਦ ਰੱਖੀਏ, ਓ ਵਾਹਿਗੁਰੂ ਤੋਂ ਡਰੀਏ ll
*ਮੇਰਾ ਜੱਗ ਤੇ ਕੀ, ਖ਼ਾਕ ਦੀ ਏ ਢੇਰੀਏ,
ਔਖ਼ੇ ਵੇਲੇ ਕੰਮ ਆਊਗਾ,,,
ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਗੁਰੂ ਘਰ ਜਾਇਆ ਕਰੋ, ਕੰਮ ਧੰਦੇ ਛੱਡ ਕੇ l
ਥੋੜਾ ਘਣਾ ਵੇਲਾ ਏਹ, ਰੁਝੇਵਿਆਂ 'ਚੋਂ ਕੱਢ ਕੇ ll
*ਉਸ ਰੱਬ ਦੀ ਵੀ, ਗੱਲ ਕਦੇ ਛੇੜੀਏ,
ਔਖ਼ੇ ਵੇਲੇ ਕੰਮ ਆਊਗਾ,,,
ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਗੁਰੂ ਵਾਲੇ ਬਣੋ ਭਾਈ, ਅੰਮ੍ਰਿਤ ਛੱਕ ਕੇ l
ਪੰਜੇ ਕੱਕੇ ਪਹਿਨ ਕੇ ਤੇ, ਰਹਿਤਾਂ ਪੰਜ ਰੱਖ ਕੇ ll
*ਦਿਓਂਣ ਵਾਲੇ, ਅਲਬੇਲੇ ਕਾਹਦੀ ਦੇਰ ਏ,
ਔਖ਼ੇ ਵੇਲੇ ਕੰਮ ਆਊਗਾ,,,
ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F
ਸਤਿਨਾਮ ਜੀ ਬੋਲੋ ਵਾਹਿਗੁਰੂ ਜੀ lllll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (125 downloads)