प्रभात फ़ेरी

ਫ਼ਲ ਰਾਮ ਨਾਮ ਦੇ ਖਾ ਲਓ ਜੀ,
ਸੱਚਖੰਡ 'ਚੋਂ ਬੇਰੀ ਆਈ ਆ l
ਨਾਨਕ ਨਾਮ ਧਿਆ ਲਓ ਜੀ,
ਪ੍ਰਭਾਤ ਫ਼ੇਰੀ ਆਈ ਆ xll-ll

ਅੰਮ੍ਰਿਤ ਵੇਲਾ ਬੜਾ ਸੁਹਾਣਾ l
ਨਾਮ ਜਪੇ ਬਿਨ ਬੀਤ ਹੈ ਜਾਣਾ l
ਖਾ ਕੇ ਲਾਭ ਉਠਾ ਲਓ ਜੀ,
ਕਿਓਂ ਨੀਂਦ ਨੇ ਘੇਰੀ ਪਾਈ ਆ,,,
ਨਾਨਕ ਨਾਮ ਧਿਆ,,,,,,,,,,,,,,

ਤੇਰਾ ਤੇਰਾ ਤੋਲਣਾ ਸਿੱਖੋ l
ਸੱਚ ਜ਼ੁਬਾਨੋਂ ਬੋਲਣਾ ਸਿੱਖੋ l
ਹਰ ਲਾਲਚ ਠੁਕਰਾ ਲਓ ਜੀ,
ਕਿਓਂ ਮੇਰੀ ਮੇਰੀ ਲਾਈ ਆ,,,
ਨਾਨਕ ਨਾਮ ਧਿਆ,,,,,,,,,,,,,,

ਗੁਰਬਾਣੀ ਵਿੱਚ ਬੜੇ ਹੀ ਸੁੱਖ ਨੇ l  
ਕੋਹਾਂ ਦੂਰ ਇਸ ਤੋਂ ਦੁੱਖ ਨੇ l  
ਜੀਵਨ ਸਫ਼ਲ ਬਣਾ ਲਓ ਜੀ,
ਕਿਸ ਗੱਲੋਂ ਦੇਰੀ ਲਾਈ ਆ,,,
ਨਾਨਕ ਨਾਮ ਧਿਆ,,,,,,,,,,,,,,

ਕਾਹਨੂੰ ਮੰਗਲਾ ਵਕਤ ਗਵਾਵੇਂ l
ਚੰਗਿਆਂ ਕੰਮਾਂ ਤੋਂ ਘਬਰਾਵੇਂ l
ਦਿਲ ਗਿੱਦੜੋਂ ਸ਼ੇਰ ਬਣਾ ਲਓ ਜੀ,
ਕਿਓਂ ਐਨੀ ਢੇਰੀ ਢਾਈ ਆ,,,
ਨਾਨਕ ਨਾਮ ਧਿਆ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (221 downloads)